ਪਹਿਲੇ ਵੇਲਿਆਂ ਵਿੱਚ ਲੋਕ ਦੀਵੇ ਬਾਲਦੇ ਸਨ ਬਿਜਲੀ ਤਾਂ ਬੜੇ ਦਹਾਕਿਆਂ ਬਾਅਦ ਆਈ ਸੀ।ਲੋਕਾਂ ਦੇ ਦੀਵੇ ਵੀ ਸ਼ੁੱਧ ਸਰੋਂ ਦੇ ਤੇਲ ਤੇ ਸ਼ੁੱਧ ਦੇਸੀ ਘਿਓ ਨਾਲ ਬਲਦੇ ਸਨ ਉਹਨਾਂ ਦੇ ਦਿਲ ਵੀ ਦੀਵਿਆਂ ਦੇ ਤੇਲ ਤੇ ਘਿਓ ਵਾਂਗ ਅੰਦਰੋਂ ਬਾਹਰੋਂ ਸ਼ੁੱਧ ਸਨ। ਸਿੱਧਾ ਸਾਦਾ ਜੀਵਨ ਹੁੰਦਾ ਸੀ। ਕਿਰਤ ਕਮਾਈ ਦਸਵੰਧ ਕੱਢਣਾ ਵੰਡ ਕੇ ਛਕਣਾ ਉਹਨਾਂ ਦੀ ਜ਼ਿੰਦਗੀ ਸੀ ਪਰ ਅੱਜ ਦੀਵੇ ਲੜੀਆਂ ਮੋਮਬੱਤੀਆਂ ਬੜਾ ਕੁਝ ਰੌਸ਼ਨੀ ਕਰਨ ਲਈ ਮਿਲ ਗਿਆ ਹੈ। ਇਸ ਰੌਸ਼ਨੀ ਥੱਲੇ ਬੜੇ ਭ੍ਰਿਸ਼ਟਾਚਾਰੀ, ਬੇਈਮਾਨ, ਦੂਜਿਆਂ ਦਾ ਬੁਰਾ ਸੋਚਣ ਵਾਲੇ, ਦੂਜਿਆਂ ਦਾ ਹੱਕ ਖਾਣ ਵਾਲੇ, ਜਮੀਰਾਂ ਤੋਂ ਗਿਰੇ ਲੋਕ ਛੁਪੇ ਬੈਠੇ ਹਨ ਜੇਕਰ ਉਹ ਇਨਸਾਨ ਵੀ ਬੁਰਾਈਆਂ ਛੱਡ ਕੇ ਚੰਗੇ ਸਮਾਜਿਕ ਪ੍ਰਾਣੀ ਬਣਨ ਤਾਂ ਹੀ ਮਨ ਦਾ ਅੰਦਰਲਾ ਦੀਵਾ ਬਲ ਕੇ ਮਨ ਦੀ ਮੈਲ ਨੂੰ ਦੂਰ ਕੀਤਾ ਜਾ ਸਕਦਾ ਹੈ।
ਦਿਵਾਲੀ ਵਾਲੇ ਦਿਨ ਸ਼੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਲੋਕਾਂ ਨੇ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਸੀ ਮਨ ਦੀ ਸ਼ੁੱਧਤਾ ਕਰਕੇ ਹੀ ਉਸ ਵੇਲੇ ਨੂੰ ਰਾਮ ਰਾਜ ਕਿਹਾ ਜਾਂਦਾ ਹੈ। ਇਸ ਦਿਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾ ਕੇ ਸਾਨੂੰ ਲੋਕ ਭਲਾਈ ਦੇ ਕੰਮ ਕਰਨ ਦਾ ਸੰਦੇਸ਼ ਦਿੱਤਾ ਸੀ। ਅਸੀਂ ਉਹਨਾਂ ਦੀ ਸੋਚ ਨੂੰ ਅੰਦਰੋਂ ਬਾਹਰੋਂ ਸਿਜਦਾ ਕਰਦੇ ਹਾਂ ਪਰਮਾਤਮਾ ਕਰੇ ਸਾਡੇ ਦਿਲਾਂ ਦਾ ਸੱਚਾ ਦੀਵਾ ਬਲ ਜਾਵੇ ਜਿਸ ਨਾਲ ਝੂਠ ਦਾ ਦੀਵਾ ਬੁਝ ਜਾਵੇ। ਆਪ ਸਭ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਹੋਣ ਪ੍ਰਭੂ ਪ੍ਰਮਾਤਮਾ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰਨ ਇਹੋ ਅਰਦਾਸ ਆ।

ਭਾਈ ਸ਼ਮਸ਼ੇਰ ਸਿੰਘ ਆਸੀ
Leave a Reply